Punjabi/Dictionary/ਹ
ਹਾੜੇ
editੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਹੰਸ goose or swan ~ ਇੱਕ ਸੁੰਦਰ ਪੰਛੀ ਹੈ।
ਹਾਸਾ laughter ਚਿੜੀਆਂ ਦੀ ਮੌਤ ਗਵਾਰਾਂ ਦਾ ~।
ਹਿੱਸਾ share ਸੱਭ ਨੂੰ ਉਸਦਾ ਬਣਦਾ ~ ਮਿਲ ਗਿਆ।
ਹਿੰਸਾ violence ~ ਕਿਸੇ ਗੱਲ ਦਾ ਹੱਲ ਨਹੀਂ।
ਹੋਸ਼ state of being in senses ਜਖਮੀ ਆਪਣੇ ਪੂਰੇ ~ ਵਿੱਚ ਸੀ।
ਹੋਸ਼ਾ
ਹਾਸ਼ੀਆ margin ~ ਵਿੱਚ ਕੁਝ ਵਾ ਲਿਖੋ।
ਹੁਸ਼ਿਆਰ intelligent ਵਿਦਿਆਰਥੀ ਬਹੁਤ ~ ਹੈ।
ਹੁਸਨ beauty ਲੜਕੀ ਦਾ ~ ਬੇਮਿਸਾਲ ਹੈ। adj ਹਸੀਨ beautiful; nਹਸੀਨਾ a beautiful woman or girl
ਹਸਮੁਖ having a smiling face ਲੜਕੇ ਦਾ ~ ਅਤੇ ਸੁੰਦਰ ਚਿਹਰਾ or ~ ਲੜਕਾ
ਹਸ਼ਰ doomsday ~ ਦੇ ਦਿਨ ਹਰ ਕੋਈ ਆਪਣੇ ਕਰਮਾਂ ਦਾ ਹਿਸਾਬ ਦੇਵੇਗਾ। see ਪਰਲੋ
ਹੌਸਲਾ courage ਮੁਸ਼ਕਿਲ ਵਿੱਚ ਹੌਸਲੇ ਤੋਂ ਕੰਮ ਲੈਣਾ ਜਰੂਰੀ ਹੈ।
ਹਾਸਿਲ ~ ਕਰਨਾ = obtain; ~ is what is obtained ਹਰ ਕੋਸ਼ਿਸ਼ ਦੇ ਬਾਵਜੂਦ ਕੁਝ ਵੀ ~ ਨਾ ਹੋਇਆ।
ਹੁਸੜ (of weather) humid ਅਜ ਬਹੁਤ ~ ਲੱਗਿਆ ਹੈ।
ਹੱਕ right ~ ਜਿੰਨ੍ਹਾ ਦੇ ਆਪਣੇ ਆਪੇ ਲੈਣਗੇ ਖੋਹ।
ਹਾਕ hail (for some thing or some body) ਹਾਕਾਂ ਮਾਰਕੇ ਬੁਲਾਇਆ।
ਹੇਕ of singing - in long breath ਗੁਰਮੀਤ ਬਾਵਾ ਲੰਬੀ ~ ਲਾ ਕੇ ਗਾਉਦੀ ਹੈ।
ਹੂਕ sigh ਮਾਂ ਦੇ ਸੀਨੇ ਵਿੱਚੋਂ ਠੰਢੀ ~ ਨਿਕਲੀ।
ਹਾਕੀ hockey ~ ਭਾਰਤ ਦਾ ਕੌਮੀ ਖੇਲ ਹੈ।
ਹੁੱਕਾ hookah, a smoking device ~ ਪੀਣਾ ਸਿਹਤ ਲਈ ਹਾਨੀਕਾਰਕ ਹੈ। ~ ਪਾਣੀ social relations ਕਿਸੇ ਦਾ ~ ਪਾਣੀ ਬੰਦ ਕਰਨਾ = socially boycott him or her
ਹੋਕਾ to hawk ਵਣਜਾਰੇ ਨੇ ਬਾਜਾਰ ਵਿੱਚ ਵੰਙਾ ਦਾ ~ ਦਿੱਤਾ।
ਹਿੱਕ chest e.g. ~ ਦਾ ਜੋਰ = physical power; also ਛਾਤੀ
ਹਿੱਕਣਾ drive an animal ਵਾਗੀ ਆਪਣੀਆਂ ਬੱਕਰੀਆਂ ਹਿੱਕ ਕੇ ਲੈ ਗਿਆ।
ਹੁਕਮ order ਸ਼ਾਹੀ ~ ਦੀ ਉਲੱਘਣਾ ਦੀ ਸਜਾ ਉਸਦੀ ਮੌਤ ਸੀ।
ਹਾਕਮ ruler ~ ਜਮਾਤ ਹਮੇਸਾਂ ਹੀ ਗਰੀਬਾਂ ਨਾਲ ਧੱਕਾ ਕਰਦੀ ਆਈ ਹੈ।
ਹਕੀਮ doctor of traditional medicine ~ ਨੇ ਰਾਜਕੁਮਾਰ ਦਾ ਚੰਗਾ ਇਲਾਜ ਕੀਤਾ।
ਹਿਕਾਮਤ
ਹਿਚਕੀ hiccough ~ ਲੱਗਣ ਤੇ ਪਾਣੀ ਪੀਣਾ ਚਾਹੀਦਾ ਹੈ।
ਹਿਚਕਚਾਹਟ hesitation ਰਾਜੇ ਨੂੰ ਬੇਗੁਨਾਹਾਂ ਦਾ ਕਤਲ ਤੋਂ ਵੀ ਕੋਈ ~ ਨਹੀਂ ਸੀ।
ਹੱਜ a religious tour of Makka by muslims ਭਾਰਤ ਤੋਂ ਲੱਗ ਭੱਗ ਇੱਕ ਲੱਖ ਲੋਕ ਹਰ ਸਾਲ ~ ਕਰਦੇ ਹਨ।
ਹੁਜ to elbow ਮੈਂ ਉਸਨੂੰ ~ ਮਾਰਕੇ ਇਸ਼ਾਰਾ ਕੀਤਾ।
ਹੁਜਤ excuse ਮਨ ਹਰਾਮੀ ਤਾਂ ਹੁਜਤਾਂ ਢੇਰ।
ਹਜੂਮ mob ~ ਉਤੇਜਿਤ ਸੀ।
ਹਜਾਮਤ hair cut ਲੜਕੇ ਨੇ ਤਾਜੀ ਤਾਜੀ ~ ਕਰਵਾਈ ਹੋਈ ਸੀ।
ਹਾਜਰ presence ਸਾਰੇ ਵਿਦਿਆਰਥੀ ~ ਹਨ।
ਹਜਾਰ thousand ਇੱਕ ~ ਸਾਲ ਇੱਕ ਲੰਮਾ ਸਮਾ ਹੁੰਦਾ ਹੈ।
ਹਜੂਰ of high status; master ~ ਹੁਕਮ ਕਰੋ ਤਾਂ ਸਿਰ ਵੀ ਹਾਜਰ ਹੈ।
ਹਿਜਰ separation from a beloved one ~ ਪਿਛੋਂ ਮਿਲਾਪ ਹੋਰ ਵੀ ਨਿੱਘਾ ਹੁੰਦਾ ਹੈ।
ਹਿਜੜਾ a sexless person ਭਾਰਤ ਵਿੱਚ ਹਿੱਜੜੇ ਇੱਕ ਆਮ ਜੀਵਨ ਬਤੀਤ ਨਹੀਂ ਕਰ ਸਕਦੇ।
ਹੰਝੂ tears ਸ਼ਹੀਦ ਦੀ ਵਿੱਧਵਾ ਦੇ ~ ਵੀ ਨਾ ਆਏ।
ਹੂੰਝਣਾ sweep ਨੌਕਰ ਨੇ ਸਾਰਾ ਘਰ ਹੂੰਝ ਦਿੱਤਾ ਸੀ।
ਹੱਟੀ shop ਉਹ ~ ਤੋਂ ਸਾਮਾਨ ਖਰੀਦ ਕੇ ਘਰ ਆਇਆ ਹੈ।
ਹਟਣਾ retreat, withdraw ਖਿਡਾਰੀ ਮੁਕਾਬਲੇ ਤੋਂ ਹਟ ਗਿਆ।
ਹੱਠ perseverence; determined and stubborn ਸਿਪਾਹੀ ਬਹੁਤ ~ ਵਾਲਾ ਸੀ।
ਹੇਠ below ਤੁਹਾਡਾ ਬੁਖਾਰ 100 ਤੋਂ ~ ਆ ਗਿਆ ਹੈ।
ਹੋਂਠ lips ਔਰਤ ਨੇ ਹੋਂਠਾਂ ਤੇ ਲਾਲੀ ਲਗਾਈ ਹੈ।
ਹੇਠੀ humilation or embarrassment ਕਿਸੇ ਵੀ ਕੰਮ ਨੂੰ ~ ਨਾ ਸਮਝੋ।
ਹੱਡੀ bone ਰੀੜ ਦੀ ~ = spine; also ਹੱਡ
ਹਾਂਡੀ a earthen pot to cook ~ ਦੀ ਦਾਲ ਬਹੁਤ ਚੰਗੀ ਤਿਆਰ ਹੁੰਦੀ ਹੈ।
ਹੰਡਾਉਣਾ to use something through its life ਮੈਂ ਕੱਪੜੇ ਹੰਡਾ ਲਏ ਹਨ।
ਹੁਣ now ਮੈਂ ~ ਇੱਥੇ ਦੁਬਾਰਾ ਨਹੀਂ ਆਵਾਂਗਾ।
ਹੋਣਾ to be, to happen ਕੰਮ ਕੀ ~ ਸੀ ਸ਼ੁਰੂ ਵੀ ਨਹੀਂ ਹੋਇਆ।
ਹਾਣੀ people of same age ਮੇਰੇ ~ ਸੱਭ ਅਮਰੀਕਾ ਚਲੇ ਗਏ ਹਨ।
ਹੀਣ low ~ ਭਾਵਨਾ = inferiority complex
ਹਿਣਕਣਾਂ neigh, whinnying or braying ਖੋਤਾ ਉਚੀ ਉਚੀ ਹਿਣਕ ਪਿਆ।
ਹੱਤਿਆ killing or murder ਲੋਕਾਂ ਨੇ ਚੋਰ ਦੀ ~ ਕਰ ਦਿੱਤੀ।
ਹਤਾਸ਼ਾ deeply sorrowful
ਹਤੈਸ਼ੀ sympathiser ਅਸੀਂ ਉਸਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਸੱਭ ਉਸਦੇ ~ ਹਾਂ।
ਹੱਥ hand ~ ਮਿਲਾਉਣਾ = shake hands
ਹਾਥੀ elephant ~ ਇੱਕ ਵਿਸ਼ਾਲ ਜਾਨਵਰ ਹੈ।
ਹਥੇਲੀ palm ~ ਉਪਰ ਵਾਲ ਨਹੀਂ ਹੁੰਦੇ।
ਹਥੌੜਾ hammer ਕਿੱਲ ਹਥੌੜੇ ਨਾਲ ਗੱਡ ਦਿੱਤਾ ਗਿਆ।
ਹੱਦ limit ਜਿਲੇ ਦੀ ~ ਇੱਥੇ ਖਤਮ ਹੁੰਦੀ ਹੈ।
ਹਦਵਾਣਾ water melon ਹਦਵਾਣਾ ਗਰਮੀਆਂ ਦਾ ਫਲ ਹੈ।
ਹਨ are ਇੱਲਾਂ ਖਤਮ ਹੋ ਗਈਆਂ ~।
ਹਫਣਾ breathlessness due to hard work ਪਹਾੜ ਉਪਰ ਚੜਦੇ ਅਸੀਂ ਹਫ ਗਏ ਸੀ।
ਹਫਤਾ week ਇੱਕ ~ ਇਸ ਕੰਮ ਲਈ ਕਾਫੀ ਹੈ।
ਹੰਬਣਾ tire ਮੁਸਾਫਿਰ ਹੰਬ ਗਏ ਸਨ।
ਹੰਭਲਾ initiative, drive or campaign ਸਾਰੇ ਦੇਸ ਵਾਸੀਆਂ ਨੇ ~ ਮਾਰਕੇ ਪੋਲੀਓ ਖਤਮ ਕਰ ਦਿੱਤਾ ਹੈ।
ਹਿੰਮ snow
ਹਮਾਇਤ support ਅਮਰੀਕਾ ਨੇ ਭਾਰਤ ਦੀ ~ ਕੀਤੀ।
ਹਿੰਮਤ courage ~ ਅੱਗੇ ਹਰ ਮੁਸ਼ਕਿਲ ਆਸਾਨ ਹੈ।
ਹਮਦਰਦੀ sympathy ਮੁਸ਼ਕਿਲ ਵਿੱਚ ਮਿਤਰਾਂ ਦੀ ~ ਕੰਮ ਆਉਦੀ ਹੈ।
ਹਮ.... a prefix meaning together as in
- ਹਮਸਫਰ = co traveller; ਹਮਸਾਇਆ = neighbour; ਹਮਵਤਨ = hailing from same country
ਹੁੰਮ ਹੁਮਾ ਕਿ with pomp and fervour ਸੱਭ ~ ਕਿ ਮੇਲੇ ਆਏ।
ਹਯਾ
ਹਰ every ~ ਇੱਕ ਖੁਸ਼ ਸੀ।
ਹਾਰ 1. garland ਸੱਭਨੇ ਆਪਣੇ ਆਪਣੇ ਗਲ ਵਿੱਚ ~ ਪਹਿਨੇ ਸਨ। 2. loss (in fight or competition) ਅੰਗਰੇਜ ਟੀਮ ਭਾਰਤੀ ਟੀਮ ਕੋਲੋ ~ ਗਈ।
ਹਰਾ green ~ ਘਾਹ ਬਹੁਤ ਸੁੰਦਰ ਦਿੱਸਦਾ ਸੀ।
ਹੀਰਾ diamond ਹਾਰ ਵਿੱਚ ਹੀਰੇ ਲੱਗੇ ਸਨ।
ਹੇਰਾ ਫੇਰੀ
ਹਿਰਖ grief due to sympathy for some body who is in grief or is being grieved. ਉਸਨੂੰ ਦੁਸ਼ਮਨ ਦੀ ਮੌਤ ਦਾ ਕੋਈ ~ ਨਹੀਂ ਸੀ।
ਹਰਜ
ਹਰਜਾਨਾ fine ਕਿਸਾਨ ਦੀ ਫਸਲ ਤਬਾਹ ਹੋਣ ਤੇ ਉਦਯੋਗਪਤੀ ਨੂੰ ਦਸ ਹਜਾਰ ਦਾ ~ ਭਰਨਾ ਪਿਆ।
ਹਿਰਨ deer ~ ਇੱਕ ਸੁੰਦਰ ਜਾਨਵਰ ਹੈ।
ਹਰਾਮ illegal ~ ਦੀ ਕਮਾਈ ਵਿੱਚ ਬਰਕਤ ਨਹੀਂ ਹੁੰਦੀ।
ਹੱਲ solution ਮੁਸ਼ਕਿਲ ਦਾ ~ ਵੀ ਆਸਾਨ ਸੀ।
ਹਲ਼ plough ਕਿਸਾਨ ਖੇਤਾਂ ਵਿੱਚ ~ ਚਲਾਉਂਦਾ ਹੈ।
ਹੌਲੀ 1. slow ~ ਚੱਲੋ। 2. light ਵਿਦਿਆਰਥੀ ਦਾ ਹੌਲਾ ਬਸਤਾ।
ਹਲਕਾ 1. light ਵਿਦਿਆਰਥੀ ਦਾ ਹੌਲਾ ਬਸਤਾ; 2. mad due to rabbies etc. ਹਲਕੇ ਕੁੱਤੇ ਦਾ ਕੱਟਿਆ ਮੁਸ਼ਕਿਲ ਨਾਲ ਬਚਦਾ ਹੈ।
ਹਲਕਾਇਆ mad due to rabbies etc. ਹਲਕਾਏ ਕੁੱਤੇ ਦਾ ਕੱਟਿਆ ਮੁਸ਼ਕਿਲ ਨਾਲ ਬਚਦਾ ਹੈ।
ਹਲਚਲ
ਹਿਲਣਾ move ਭੁਚਾਲ ਨਾਲ ਸੱਭ ਕੁਝ ਜੋਰ ਨਾਲ ਹਿੱਲ ਗਿਆ।
ਹਾਲਤ situation ਮਰੀਜ ਦੀ ~ ਕਾਫੀ ਠੀਕ ਹੋ ਗਈ ਹੈ।
ਹੁਲਾਰਾ swing ਪੀਂਘ ਦੇ ਹੁਲਾਰੇ।
ਹਲਵਾ a pudding made of rice flour ਗਰਮਾ ਗਰਮ ਹਲਵੇ ਦਾ ਬਹੁਤ ਮਜਾ ਆਇਆ। also ਕੜਾਹ
ਹਲਵਾਈ sweet-shop owner ਅਸੀਂ ~ ਦੀ ਹੱਟੀ ਤੋਂ ਮਿਠਿਆਈ ਖਰੀਦੀ ਸੀ।
ਹਵਾ air ਠੰਡੀ ~ ਵਿੱਚ ਘੁੰਮਣਾ ਬਹੁਤ ਚੰਗਾ ਲੱਗਦਾ ਹੈ।
ਹਵਾਈ aerial ਮੰਤਰੀ ਨੇ ਹੜ੍ਹ ਵਾਲੇ ਇਲਾਕੇ ਦਾ ~ ਸਰਵੇਖਣ ਕੀਤਾ। ~ ਹਮਲਾ = ariel attack
ਹਵਸ lust ~ ਤੋਂ ਹਰ ਹਾਲਤ ਬਚੋ।
ਹਵਾਲਾ reference ਇਹ ਮੈਂ ਅਮ੍ਰਿਤਿਆ ਸੇਨ ਦੇ ਹਵਾਲੇ ਨਾਲ ਕਹਿ ਰਿਹਾ ਹਾਂ।
ਹਵਾਲੇ give into (some body's) hands ਅਧਿਆਪਕ ਨੇ ਕਿਤਾਬਾਂ ਵਿਦਿਆਰਥੀ ਦੇ ਹਵਾਲੇ ਕਰਕੇ ਪੜਨ ਲਈ ਕਿਹਾ।
ਹਵਾਲਾਤ jail; prison ਜੱਜ ਨੇ ਦੋਸ਼ੀ ਨੂੰ ~ ਵਿੱਚ ਬੰਦ ਕਰ ਦਿੱਤਾ।
ਹਾੜ fourth month of vernacular year ~ ਦੇ ਮਹੀਨੇ ਬਹੁਤ ਮੀਂਹ ਪੈਂਦੇ ਹਨ।
ਹਾੜਾ entreaty for help, forgiveness etc. ਸਿਪਾਹੀ ਹੱਥੋਂ ਫੜੇ ਜਾਣ ਤੇ ਚੋਰ ਹਾੜੇ ਕੱਢਣ ਲੱਗਾ।