Punjabi/Dictionary/ਖ

ਖੁਆਰ see ਖੱਜਲ
ਖੇਹ dust (in a derogatory sense) ਮੋਟਰ ਨੇ ਬਹੁਤ ~ ਉਡਾਈ। ਖੇਹ ਸੁਆਹ nothing or of no/low value
ਖੂਹ well ~ ਵਿੱਚ ਡੁਬਿਆ
ਖੋਹਣਾ seize; take away by force ਖਿਡਾਰੀ ਇੱਕ ਦੂਜੇ ਤੋਂ ਗੇਂਦ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।
ਖੋਹਲਣਾ open ਬੂਹਾ ਖੋਹਲ ਕੇ ਅੰਦਰ ਆ ਜਾਉ।
ਖਾਸ special ਮਰਨ ਵਾਲਾ ਰਾਜੇ ਦਾ ~ ਮਿਤਰ ਸੀ।
ਖੀਸਾ pocket ਉਸਨੇ ਪੈਸੇ ਖੀਸੇ ਵਿੱਚ ਪਾ ਲਏ ਸਨ।
ਖਿਸਕਣਾ slip away ਵਿਦਿਆਰਥੀ ਜਮਾਤ ਵਿੱਚੋਂ ਚੁਪ ਚਾਪ ਖਿਸਕ ਗਿਆ।
ਖੁਸਣਾ passive verb form of ਖੋਹਣਾ; to lose some thing
ਖਸਮ 1. owner 2. husband (often in derogatory sense)
ਖਾਕ soil or earth ~ ਨਾਲ ਪਿਆਰ also ਮਿੱਟੀ
ਖਾਕੀ khaki ਵਿਦਿਆਰਥੀ ਨੇ ~ ਵਰਦੀ ਪਹਿਨੀ ਸੀ।
ਖੋਖਾ cabinet; kiosk; a stall made of cheap wood
ਖੱਖਰ hive, like bee hive ਭੂੰਡਾਂ ਨੇ ਦਰਵਾਜੇ ਤੇ ~ ਲਾਈ ਸੀ।
ਖੰਘ cough ਰੋਗੀ ਉੱਚੀ ਉੱਚੀ ~ ਰਿਹਾ ਸੀ।
ਖਿੱਚ pull ਧਰਤੀ ਹਰ ਚੀਜ ਨੂੰ ਆਪਣੇ ਵਲ ਖਿੱਚਦੀ ਹੈ।
ਖੁੱਚ part of leg joint behind knee ~ ਵਿੱਚ ਜਖਮ ਬਹੁਤ ਦਰਦ ਕਰਦਾ ਸੀ।
ਖੱਚਰ mule ~ ਰੇਹੜਾ ਖਿੱਚਣ ਦੇ ਕੰਮ ਆਉਂਦਾ ਹੈ।
ਖਚਰਾ cunning; clever ਖਚਰੇ ਤੋਂ ਬਚ ਕੇ ਰਹੋ।
ਖਿਚੜੀ a dish made of rice mixed with pulses; mixed ਬੀਮਾਰ ਨੂੰ ~ ਖਾਣੀ ਚਾਹੀਦੀ ਹੈ।
ਖੋਜ search ਵਿਦਿਆਰਥੀ ~ ਦੇ ਕੰਮ ਵਿੱਚ ਲੱਗੇ ਹੋਏ ਹਨ।
ਖੰਜਰ a big knife ਕਸਾਈ ਨੇ ਬੱਕਰੇ ਨੂੰ ~ ਮਾਰਕੇ ਖਤਮ ਕਰ ਦਿੱਤਾ।
ਖੱਜਲ to have to go from pillar to post without desired result. ਅਸੀਂ ਬਹੁਤ ~ ਹੋਏ। also ~ ਖੁਆਰ - ਉਹ ਬਹੁਤ ~ ਖੁਆਰ ਹੋਏ।
ਖਿਝਣਾ to feel irritate ਡਾਕਟਰ ਰੋਗੀ ਦੇ ਡਰ ਤੋਂ ਖਿਝ ਗਿਆ ਸੀ।
ਖੁੰਝਣਾ to miss e.g. an opportunity ਖੁੰਝੇ ਮੌਕੇ ਹੱਥ ਨਹੀਂ ਆਉਦੇ।
ਖੱਟਾ sour ਲੂੰਮੜੀ ਨੇ ਕਿਹਾ ਅੰਗੂਰ ਖੱਟੇ ਹਨ।
ਖੱਟੀ income; profit ਇੱਸ ਸਾਲ ਕਿਸਾਨਾ ਨੇ ਚੰਗੀ ~ ਕੀਤੀ ਹੈ।
ਖੋਟ dishonesty ਉਸਦੇ ਦਿਲ ਵਿੱਚ ~ ਸੀ।
ਖੋਟਾ illegal or valueless ਸਿੱਕਾ ~ ਹੈ।
ਖੁਡ hole e.g. rat hole ਚੂਹਾ ~ ਵਿੱਚ ਵੜ ਗਿਆ।
ਖੱਡ pit ~ ਬਹੁਤ ਡੂੰਘੀ ਸੀ।
ਖੰਡ sugar ~ ਬਹੁਤ ਮਹਿੰਗੀ ਹੋ ਗਈ ਹੈ।
ਖੰਡਾ a long stick or rod with a sharp weapon on one end ਗੁਰੂ ਨੇ ਖੰਡੇ ਨਾਲ ਪਤਾਸੇ ਘੋਲੇ।
ਖੇਡ game; sport ਬੱਚੇ ਖੇਡਾਂ ~ ਰਹੇ ਸਨ।
ਖਡਾਉਣਾ toy ~ ਟੁਟ ਗਿਆ।
ਖਿਡਾਉਣਾ to make some body play ਆਇਆ ਬੱਚੇ ਨੂੰ ~ ਚਾਉਂਦੀ ਸੀ।
ਖਾਣਾ food; to eat food ਉਹ ~ ਖਾ ਕੇ ਆਏ ਸਨ।
ਖੇਤ field ~ ਹਰੇ ਭਰੇ ਸਨ।
ਖੋਤਾ donkey; ~ ਭਾਰ ਢੋਂਣ ਦੇ ਕੰਮ ਆਉਦਾ ਹੈ। an unclever person ਖੋਤੇ ਦਾ ~ ਹੀ ਰਿਹਾ i.e. could not or did not show cleverness
ਖਾਦ fertilizer; ਕਿਸਾਨ ਅਜ ਕੱਲ੍ਹ ~ ਜਰੂਰਤ ਤੋਂ ਵੱਧ ਪਾਉਦੇ ਹਨ।
ਖਾਨ mine e.g. a coal mine ਬਿਹਾਰ ਵਿੱਚ ਬਹੁਤ ਸੋਨੇ ਦੀਆਂ ਖਾਣਾ(plural of ~) ਹਨ।
ਖਾਨਾ bin ਡਾਕੀਏ ਨੇ ਪੱਤਰ ਖਾਨਿਆਂ ਵਿੱਚ ਰੱਖੇ ਸਨ।
ਖੋਪੜੀ skull ਦੁਰਘਟਨਾ ਵਿੱਚ ਉਸਦੀ ~ ਟੁਟ ਗਈ ਸੀ।
ਖੁੰਬ mushroom ਖੁੰਬਾਂ ਦੀ ਸਬਜੀ ਬਹੁਤ ਸਵਾਦ ਬਣਦੀ ਹੈ।
ਖੂਬ very good ਝਾਂਸੀ ਦੀ ਰਾਣੀ ਅੰਗਰੇਜਾਂ ਨਾਲ ~ ਲੜੀ।
ਖੂਬਸੂਰਤ beautiful or handsome ਉਸਨੇ ~ ਔਰਤ ਨਾਲ ਸ਼ਾਦੀ ਕਰ ਲਈ।
ਖੰਭ feather ਪੰਛੀ ਦੇ ~ ਝੜ ਗਏ ਸਨ।
ਖੰਬਾ pole ਬਿਜਲੀ ਦਾ ਖੰਬਾ ਸਢ਼ਕ ਦੇ ਕਿਨਾਰੇ ਤੇ ਹੈ।
ਖਿਮਾ pardon ਕੈਦੀ ਨੇ ~ ਮੰਗੀ ਜੋ ਰਾਸਟਰਪਤੀ ਨੇ ਉਸਨੂੰ ਦੇ ਦਿੱਤੀ।
ਖੁਮਾਰ intoxication ਉਸਨੂੰ ਆਪਣੀ ਕਾਮਯਾਬੀ ਦਾ ~ ਚੜਿਆ ਸੀ।
ਖਰਾ 1. pure ਸੋਨਾ ~ ਸੀ। straight forward ਖਰੇ ਬੰਦੇ ਨੇ ਕੁੱਝ ਨਾ ਛੁਪਾਇਆ।
ਖੁਰ paw; pug mark ਕੁੱਤੇ ਦੇ ~ ਤੇ ਚੋਟ ਲਗ ਗਈ ਸਾ।
ਖੀਰ a dish made from milk and rice ਅਸੀਂ ਖਾਣੇ ਤੋਂ ਬਾਅਦ ~ ਖਾਧੀ।
ਖੁਰਕ itch ਹਥੇਲੀ ਵਿੱਚ ~ ਹੋਣਾ ਨੇੜੇ ਦੇ ਭਵਿੱਖ ਵਿੱਚ ਲਾਭ ਹੋਣ ਦੀ ਸੰਭਾਵਨਾ ਦੀ ਨਿਸ਼ਾਨੀ ਹੈ।
ਖੁਰਾਕ 1. diet ਰੋਗੀ ਨੂੰ ਚੰਗੀ ~ ਦੀ ਜਰੂਰਤ ਹੈ। 2. dose ਡਾਕਟਰ ਨੇ ਰੋਗੀ ਨੂੰ ਰੋਜ ਤਿੱਨ ਵਾਰ ਦੋ ਖੁਰਾਕਾਂ ਦਵਾਈ ਪੀਣ ਲਈ ਕਿਹਾ।
ਖਰਗੋਸ਼ rabbit ~ ਤੋਂ ਉਨ ਅਤੇ ਮੀਟ ਪਰਾਪਤ ਹੁੰਦਾ ਹੈ।
ਖਰਚਾ expenditure ਇੱਕ ਹਫਤੇ ਦੇ ਕੰਮ ਤੋਂ ਇੱਕ ਮਹੀਨੇ ਦਾ ~ ਨਿੱਕਲ ਆਉਦਾ ਸੀ।
ਖੁਰਨਾ erosion ਦਰਿਆ ਦੇ ਕੰਢੇ ਖੁਰ ਗਏ ਸਨ।
ਖਰਾਬ 1. bad ਉਸਦਾ ਵਿਵਹਾਰ ਬਹੁਤ ~ ਸੀ। 2. sour ਦੁੱਧ ~ ਹੋ ਗਿਆ ਸੀ।
ਖਰਬੂਜਾ melon ~ ਬਹੁਤ ਮਿੱਠਾ ਸੀ।
ਖੁਰਮਾਨੀ apricot ~ ਸਿਹਤ ਲਈ ਬਹੁਤ ਅੱਛੀ ਹੈ।
ਖੁਰਲੀ a construct for cattle to eat fodder from ਮੱਝ ~ ਤੇ ਬੱਝੀ ਸੀ।
ਖੁਲ੍ਹ freedom ਨੌਕਰ ਨੂੰ ਹਰ ਹਫਤੇ ਇੱਕ ਛੁਟੀ ਲੈਣ ਦੀ ~ ਸੀ।
ਖੁਲਾ 1. open ਬੋਤਲ ਖੁੱਲੀ ਸੀ। 2. large ਅਜਗਰ ਦਾ ਮੂੰਹ ਇਤਨਾ ~ ਸੀ ਕਿ ਪੂਰਾ ਕੁੱਤਾ ਨਿਗਲ ਗਿਆ।
ਖਾਲੀ empty ਇਹ ਘਰ ~ ਹੈ।
ਖਿੱਲ a brown fly with sting ਮੇਰਾ ਮੂੰਹ ~ ਲੜਨ ਕਾਰਨ ਸੁੱਜ ਗਿਆ।
ਖਲੋਣਾ to stand ਸੱਭ ਵਿਦਿਆਰਥੀ ਉਠ ਕੇ ਖਲੋ ਗਏ।
ਖੁਲਾਸਾ to open a secret ਕੈਦੀ ਨੇ ਸਾਰੀ ਵਿਉਂਤ ਦਾ ~ ਕਰ ਦਿੱਤਾ।
ਖਲਾਸੀ to get freedom from 1947 ਵਿੱਚ ਭਾਰਤੀਆਂ ਦੀ ਅੰਗਰੇਜਾਂ ਤੋਂ ~ ਹੋ ਗਈ।
ਖਾਲਸਾ pure; a religious order founded by the tenth sikh guru ਗੁਰੂ ਗੋਬਿੰਦ ਸਿੰਘ ਨੇ 1699 ਵਿੱਚ ~ ਸਾਜਿਆ।
ਖੜਾ erect ਕਪਤਾਨ ਨੇ ਸਾਰੇ ਸਿਪਾਈਆਂ ਨੂੰ ਖੜੇ ਹੋਣ ਲਈ ਆਖਿਆ।
ਖੜਾਵਾਂ shoes ਭਰਤ ਰਾਮ ਦੀਆਂ ~ ਸਿੰਘਾਸਨ ਤੇ ਰੱਖਕੇ ਰਾਜ ਕਰਦਾ ਰਿਹਾ।
ਖੁਸ਼ happy ਜੇਤੂ ਖਿਡਾਰੀ ਬਹੁਤ ~ ਸੀ।