Punjabi/Dictionary/ਕ

ਕਾਂ crow ਧੁਪ ਵਿੱਚ ਉਡਦੇ ਕਾਂ ਨੂੰ ਬਹੁਤ ਪਿਆਸ ਲੱਗ ਚੁੱਕੀ ਸੀ।
ਕੁਆਰਾ bachelor ਕੁਆਰੇ ਲੜਕੇ ਨੇ ਲੜਕੀ ਨੂੰ ਸ਼ਾਦੀ ਲਈ ਤਜਵੀਜ ਕੀਤਾ।
ਕੋਈ some one ਉਸਦੀ ਆਵਾਜ ਸੁਣਕੇ ਕੋਈ ਮਦਦ ਲਈ ਨਾ ਆਇਆ।
ਕਹਿਣਾ say; tell ਉਸਨੂੰ ਕਿਸੇ ਨੂੰ ਮਦਦ ਲਈ ਕਹਿਣਾ ਬਹੁਤ ਮੁਸ਼ਕਿਲ ਲੱਗਾ।
ਕਹਿਰ atrocity ਅਤੰਕੀਆਂ ਦੇ ਕਹਿਰ ਤੋਂ ਸੱਭ ਘਬਰਾਏ ਹੋਏ ਸਨ।
ਕੇਸ hair ਸਿੱਖ ਆਪਣੇ ਸਿਰ ਦੇ ਵਾਲ ਨਹੀਂ ਕੱਟਦੇ।
ਕੱਸਣਾ to tighten ਦੋਸ਼ੀ ਤੇ ਪੂਰੀ ਤਰਾਂ ਸਿਕੰਜਾ ਕੱਸਿਆ ਜਾ ਚੁੱਕਾ ਸੀ।
ਕਿਸ਼ਤੀ boat ਅਸੀਂ ਝੀਲ ਵਿੱਚ ਕਿਸ਼ਤੀ ਨਾਲ ਸੈਰ ਕੀਤੀ।
ਕੁਸ਼ਤੀ wrestling ਪਹਿਲਵਾਨ ਕੁਸ਼ਤੀ ਜਿੱਤ ਕਿ ਪਰਤ ਆਇਆ ਸੀ।
ਕਿਸਮਤ fate ਸਫਲਤਾ ਕਿਸਮਤ ਅਤੇ ਮਿਹਨਤ ਦੋਨਾ ਦਾ ਨਤੀਜਾ ਹੁੰਦੀ ਹੈ।
ਕੇਸਰ saffron ਹਿੰਦੂ ਮੱਥੇ ਤੇ ਕੇਸਰ ਦਾ ਟਿੱਕਾ ਲਗਾਉਂਦੇ ਹਨ।
ਕਾਕਾ boy ਆਪਣੇ ਪੁਤਰ ਨੂੰ ਕਈ ਲੋਕ ਪਿਆਰ ਨਾਲ ਕਾਕਾ ਆਖਦੇ ਹਨ।
ਕੰਕੜ pebble ਦਰਿਆ ਦੇ ਤਲ ਤੇ ਕੰਕੜ ਧੁਪ ਵਿੱਚ ਚਮਕ ਰਹੇ ਸਨ।
ਕੁਕੜ cock ਕੁਕੜ ਸਵੇਰੇ ਸਵੇਰੇ ਬਾਂਗ ਦਿੰਦੇ ਹਨ।
ਕਾਗਜ paper ਬੱਚੇ ਕਾਗਜ ਦੀ ਕਿਸ਼ਤੀ ਨਾਲ ਖੇਡ ਰਹੇ ਸਨ।
ਕੰਗਾਲ poor ਕਰਜੇ ਦੀਆਂ ਕਿਸਤਾਂ ਦਿੰਦਾ ਦਿੰਦਾ ਉਹ ਕੰਗਾਲ ਹੋ ਚੁਕਾ ਸੀ।
ਕੰਘੀ comb ਆਪਣੇ ਵਾਲ ਕੰਘੀ ਕਰੋ।
ਕੱਚਾ 1. raw or uncooked ਜੰਗਲ ਵਿੱਚ ਅਸੀਂ ਕੱਚੀਆਂ ਸਬਜੀਆਂ ਖਾਧੀਆਂ। 2. unripe ਅੰਬ ਹਾਲੇ ਕੱਚਾ ਸੀ। 3. easily breakable ਮਿੱਟੀ ਦੀ ਕੰਧ ਕੱਚੀ ਸੀ।
ਕੱਜਣਾ to cover ਸਿੱਖ ਗੁਰਦੁਆਰੇ ਵਿੱਚ ਆਪਣਾ ਸਿਰ ਕੱਜ ਕਿ ਰੱਖਦੇ ਹਨ।
ਕਿੰਜ how ਤੁਸੀਂ ਸਹਿਰ ਕਿੰਜ ਆਏ? i.e. by what mode of transport
ਕੂੰਜ a bird which flies in lines high in the sky ਕੁੜੀਆਂ ਕੂੰਜਾਂ ਵਾਂਗ ਉਡਕੇ ਆਪਣੇ ਸਹੁਰੇ ਘਰ ਚਲੇ ਜਾਂਦੀਆਂ ਹਨ।
ਕੁੱਜਾ pot ਕੁੱਜੇ ਵਿੱਚ ਦਹੀਂ ਜੰਮਿਆ ਹੋਇਆ ਸੀ।
ਕੁੱਝ some ਚੰਗੇ ਲੋਕ ਹਮੇਸਾਂ ਦੂਜਿਆਂ ਦਾ ਭਲਾ ਸੋਚਦੇ ਹਨ।
ਕੋਝਾ not beautiful; distasteful; mean ਦਰਬਾਰੀਆਂ ਦੀਆਂ ਕੋਝੀਆਂ ਚਾਲਾਂ ਤੋਂ ਬਾਦਸਾਹ ਤੰਗ ਆ ਚੁੱਕਾ ਸੀ।
ਕੈਂਚੀ scissors ਕੈਂਚੀ ਦਰਜੀ ਦਾ ਇੱਕ ਮਹੱਤਵਪੂਰਣ ਸੰਦ ਹੈ।
ਕੱਛ armpit ਗਰਮੀ ਨਾਲ ਉਸਦੀ ਕੱਛ ਵਿੱਚ ਪਸੀਨਾ ਆਇਆ ਹੋਇਆ ਸੀ।
ਕੱਛਾ underwear ਦਰਜੀ ਨੇ ਲੜਕੇ ਨੂੰ ਕੱਛਾ ਸੀਂ ਕਿ ਦਿੱਤਾ।
ਕੁਛੜ in arms e.g. a child ਮਾਂ ਨੇ ਬੱਚੇ ਨੂੰ ਕੁੱਛੜ ਚੁਕਿਆ ਹੋਇਆ ਸੀ।
ਕਟਣਾ to cut ਨੌਕਰ ਦਾ ਚਾਕੂ ਨਾਲ ਹੱਥ ਕਟ ਗਿਆ।
ਕੁਟਣਾ beat ਸੈਤਾਨ ਲੜਕੇ ਨੇ ਵਿਦਿਆਰਥੀ ਨੂੰ ਬਿਨਾ ਕਾਰਣ ਕੁਟ ਦਿੱਤਾ।
ਕਟਾਰ sword ਕਈ ਲੋਕ ਘਰ ਵਿੱਚ ਆਪਣੀ ਰਾਖੀ ਲਈ ਕਟਾਰ ਰੱਖਦੇ ਹਨ।
ਕਾਠੀ saddle ਘੋੜੇ ਕਾਠੀ ਪਾ ਕੇ ਉਹ ਸਵਾਰ ਹੋ ਗਿਆ।
ਕੋਠਾ building; house ਕਿਸਾਨ ਨੇ ਆਪਣੇ ਕੋਠੇ ਖੇਤਾਂ ਵਿੱਚ ਪਾ ਲਏ ਸਨ।
ਕੰਡਾ 1. thorn ਗੁਲਾਬ ਕੰਢਿਆਂ ਵਿੱਚ ਖਿੜਦੇ ਹਨ। 2. large weighing machine ਪੂਰਾ ਟਰੱਕ ਕੰਡੇ ਤੇ ਤੋਲਿਆ ਗਿਆ।
ਕੱਢ take out ਖੂਹ ਵਿੱਚ ਡਿੱਗੇ ਬੰਦੇ ਨੂੰ ਬਾਹਰ ਕੱਢਿਆ ਗਿਆ।
ਕਢਾਈ embroidery ਲੜਕੀ ਦੇ ਕਮੀਜ ਤੇ ਸੁੰਦਰ ਕਢਾਈ ਕੀਤੀ ਹੋਈ ਸੀ।
ਕੰਢਾ edge; bank ਦਰਿਆ ਦੇ ਕੰਢੇ ਰੁੱਖ ਬਹੁਤ ਦੇਰ ਨਹੀਂ ਟਿਕਦੇ।
ਕਾਢ invention ਲੋੜ ਕਾਢ ਦੀ ਮਾਂ ਹੁੰਦੀ ਹੈ।
ਕੌਣ who ਸੁੰਦਰ ਪੱਗ ਵਾਲਾ ਲੜਕਾ ਕੌਣ ਸੀ।
ਕਣਕ wheat ਕਣਕ ਸਾਡਾ ਮੁੱਖ ਖਾਣਾ ਹੈ।
ਕੁਤਾ dog ਕੁੱਤਾ ਇੱਕ ਵਫਾਦਾਰ ਜਾਨਵਰ ਹੈ।
ਕੱਤਣਾ spin yarn etc. ਕੁੜੀਆਂ ਤ੍ਰਿਜੰਣਾ ਵਿੱਚ ਚਰਖਾ ਕੱਤਦੀਆਂ ਸਨ।
ਕਿਤਾਬ book ਵਿਦਿਆਰਥੀ ਕਿਤਾਬ ਪੜ੍ਹਦਾ ਸੀ।
ਕਤਾਰ line; queue ਟਿਕਟਾਂ ਵਾਲੀ ਖਿੜਕੀ ਤੇ ਲੰਬੀ ਕਤਾਰ ਲੱਗੀ ਸੀ।
ਕੱਦ stature; ਸਫਲਤਾ ਨੇ ਉਸਦਾ ਕੱਦ ਵਧਾ ਦਿੱਤਾ ਸੀ।
ਕੰਧ wall ਕੱਚੀਆਂ ਕੰਧਾਂ ਤੇ ਵੀ ਵਧੀਆ ਰੰਗ ਕੀਤਾ ਹੋਇਆ ਸੀ।
ਕਿੰਨ੍ਹੂ whom ਤੁਸੀਂ ਮਦਦ ਦੀ ਕਿੰਨ੍ਹਾ ਤੋਂ ਆਸ ਰੱਖਦੇ ਹੋ?
ਕੀਪ a device to pour liquids into e.g. a bottle ਲਾਲਟੈਣ ਵਿੱਚ ਤੋਲ ਪਾਉਣ ਲਈ ਕੀਪ ਦੀ ਲੋੜ ਪਵੇਗੀ।
ਕਪਾਹ cotton ਪੰਜਾਬ ਵਿੱਚ ਕਪਾਹ ਦੀ ਚੰਗੀ ਪੈਦਾਵਾਰ ਹੁੰਦੀ ਹੈ।
ਕੱਪੜਾ cloth ਗਰਮੀਆਂ ਵਿੱਚ ਸੂਤੀ ਕਪੜੇ ਪਹਿਨਣੇ ਚਾਹੀਦੇ ਹਨ।
ਕਬੂਤਰ pigeon ਕਬੂਤਰ ਆਕਾਸ਼ ਵਿੱਚ ਉਡ ਰਹੇ ਹਨ।
ਕੰਬਲ blanket ਸਰਦੀਆਂ ਵਿੱਚ ਰਾਤ ਨੂੰ ਕੰਬਲ ਜਾਂ ਰਜਾਈ ਲੈ ਕੇ ਸਾਉਣਾ ਚਾਹੀਦਾ ਹੈ।
ਕੰਮ work ਉਹੀ ਕੰਮ ਕਰਨ ਦੀ ਮਜਦੂਰੀ ਸੱਭਨੂੰ ਬਰਾਬਰ ਮਿਲਣੀ ਚਾਹੀਦੀ ਹੈ।
ਕਾਮਾ worker ਮਿਹਨਤੀ ਕਾਮੇ ਨੇ ਬਹੁਤ ਕੰਮ ਨਿਪਟਾਇਆ।
ਕਮਾਈ income; profit ਆਪਣੀ ਕਮਾਈ ਵਿੱਚੋਂ ਕੁਝ ਬੱਚਤ ਕਰੋ ਜੋ ਔਕੜ ਵੇਲੇ ਕੰਮ ਆਵੇ।
ਕੀਮਤ price ਅੱਜ ਹਰ ਇੱਕ ਪਦਾਰਥ ਦੀ ਕਾਮਤ ਬਹੁਤ ਵੱਧ ਗਈ ਹੈ।
ਕਮਲ lotus ਕਮਲ ਦਾ ਫੁੱਲ ਭਾਰਤ ਦੀ ਕੌਮੀ ਫੁੱਲ ਹੈ।
ਕੋਰਾ untouched; virgin ਕੋਰੇ ਕਾਗਜ ਤੇ ਕਦੇ ਵੀ ਹਸਤਾਖਰ ਨਾ ਕਰੋ।
ਕੁਰੀਤੀ bad tradition; ਸਮਾਜਿਕ ਕੁਰੀਤੀ socail evil ਅੱਜ ਸਮਾਜਿਕ ਕੁਰੀਤੀਆਂ ਨਾਲ ਤਕੜੇ ਹੋ ਕੇ ਨਿਪਟਣ ਦੀ ਲੋੜ ਹੈ।
ਕਿਰਪਾਨ sword ਕਈ ਲੋਕ ਘਰ ਵਿੱਚ ਆਪਣੀ ਰਾਖੀ ਲਈ ਕਿਰਪਾਨ ਰੱਖਦੇ ਹਨ।
ਕਰਮ 1. object; 2. what one does
ਕਰੀਰ a leafless bush; thin ਕਰੀਰ ਵਾਂਗ ਸੁੱਕ ਜਾਣਾ।
ਕੁਰਲਾਣਾ cry ਮੌਤ ਦੀ ਖਬਰ ਮਿਲਦੇ ਸਾਰ ਹੀ ਸੱਭ ਪਾਸੇ ਰੋਣਾ ਕੁਰਲਾਣਾ ਸੁਰੂ ਹੋ ਗਿਆ।
ਕੱਲ੍ਹ 1. yesterday ਮੈਂ ਕੱਲ੍ਹ ਦਿੱਲੀ ਗਿਆ ਸੀ। 2. tomorrow ਕੱਲ੍ਹ ਨੂੰ ਮੈਂ ਅੰਮ੍ਹਿਤਸਰ ਤੋਂ ਵਾਪਸ ਆ ਜਾਵਾਂਗਾ।
ਕਲਾ art ਕਲਾ ਨਾਲ ਪਿਆਰ ਅਮੀਰਾਂ ਦੀ ਖੇਡ ਹੈ।
ਕਾਲਾ black ਬਿੱਲੀ ਦਾ ਰੰਗ ਕਾਲਾ ਸੀ।
ਕਿਲ nail; screw ਕਿੱਲ ਹਥੌੜੇ ਨਾਲ ਗੱਡ ਦਿਉ।
ਕਿਲ੍ਹਾ castle ਲਾਲ ਕਿਲਾ ਸ਼ਾਹ ਜਹਾਨ ਨੇ ਬਣਵਾਇਆ ਸੀ।
ਕਿੱਲਾ peg to tie cattle or to hang clothes on ਕਿੱਲਾ ਹਥੌੜੇ ਨਾਲ ਗੱਡ ਦਿਉ।
ਕਲਮ pen ਮੈ ਕਲਮ ਨਾਲ ਹਸਤਾਖਰ ਕਰ ਦਿੱਤੇ।
ਕਲੇਸ਼ dispute ਪਤੀ ਪਤਨੀ ਵਿੱਚ ਹਮੇਸਾਂ ਕਲੇਸ਼ ਖੜਾ ਰਹਿੰਦਾ ਸੀ।
ਕਵਿਤਾ poem ਕਵੀ ਨੇ ਕਵੀ ਦਰਬਾਰ ਵਿੱਚ ਆਪਣੀ ~ ਪੜ੍ਹੀ।
ਕਿਵੇਂ how ਇਹ ਗੱਲ ਕੋਈ ਕਿਵੇਂ ਮੰਨ ਸਕਦਾ ਹੈ?
ਕੂੜਾ rubbish; garbage ਕੂੜਾ ਹਮੇਸਾ ਕੂੜੇਦਾਨ ਵਿੱਚ ਪਾਉ।
ਕੀੜਾ insect ਲਾਸ਼ ਨੂੰ ਕੀੜੇ ਖਾ ਗਏ ਸਨ।
ਕੁੜੀ girl ਕੁੜੀ ਦੇ ਕਮੀਜ ਤੇ ਸੁੰਦਰ ਕਢਾਈ ਕੀਤੀ ਹੋਈ ਸੀ।
ਕੜ੍ਹਾ a metallic bangle worn on wrist specially by males ਮੁੰਡੇ ਨੇ ਕੜਾ ਪਹਿਨ ਰੱਖਿਆ ਸੀ।
ਕੜਾਹ 1. a pudding made of rice flour ਅਰਦਾਸ ਤੋਂ ਬਾਅਦ ਕੜਾਹ ਵਰਤਾਇਆ ਗਿਆ। 2. a large ਕੜਾਹੀ
ਕੜਾਹੀ frying pan ਕੜਾਹੀ ਵਿੱਚ ਪ੍ਰਸਾਦ ਬਣਾਇਆ ਗਿਆ।