Punjabi/Dictionary/ਛ
ਛ
editੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਛਾਂ shade ਗਰਮੀਆਂ ਵਿੱਚ ਛਾਂ ਬਹੁਤ ਅੱਛੀ ਲਗਦੀ ਹੈ।
ਛੇ six ਛੇ ਮਹੀਨੇ ਅੱਧੇ ਸਾਲ ਦੇ ਬਰਾਬਰ ਹੁੰਦੇ ਹਨ।
- ਛੱਬੀ twenty six; ਛੱਤੀ thirty six; ਛਿਆਲੀ forty six; ਛਪਿੰਜਾ fifty six; ਛਿਆਹਠ sixty six; ਛਿਹੱਤਰ seventy six; ਛਿਆਸੀ eighty six; ਛਿਆਨਵੇਂ ninety six
ਛੱਕ-ਛੱਕ sound made by a railway engine ਰੇਲ ਗੱਡੀ ਛੱਕ-ਛੱਕ ਕਰਦੀ ਆਈ।
ਛਿੱਕਾ badminton racket ਚਿੜੀ-ਛਿੱਕਾ ਖੇਡਣਾ ਜਲਦੀ ਸਿਖਿਆ ਜਾ ਸਕਦਾ ਹੈ।
ਛੇਕ hole ਸਾਡੀ ਚਮੜੀ ਵਿੱਚ ਛੋਟੇ ਛੋਟੇ ਅਨੇਕਾਂ ਛੇਕ ਹੁੰਦੇ ਹਨ ਜਿੰਨ੍ਹਾ ਵਿੱਚੋਂ ਪਸੀਨਾ ਨਿਕਲਦਾ ਹੈ।
ਛੱਜ a device made of reeds to clean grains ਛੱਜ ਦਾਣੇ ਸਾਫ ਕਰਨ ਦੇ ਕੰਮ ਆਉਂਦਾ ਹੈ।
ਛੱਟਾ spread thinly by throwing in all directions ਕਿਸਾਨ ਨੇ ਖੇਤ ਵਿੱਚ ਬੀਜ ਛੱਟਾ ਦਿੱਤਾ।
ਛਿੱਟਾਂ rain drops ਮੀਂਹ ਦੀਆਂ ਛਿੱਟਾਂ ਤੋਂ ਬਾਅਦ ਰੁਖਾਂ ਦੇ ਪੱਤੇ ਟਹਿਕਦੇ ਦਿਸੇ।
ਛਿੱਟਾ drop of water or mud ਚਿੱਕੜ ਦੇ ਛਿੱਟਿਆਂ ਨਾਲ ਮੇਰੇ ਕਪੜੇ ਖਰਾਬ ਹੋ ਗਏ।
ਛੋਟਾ short ਮੁੰਡੇ ਨੇ ਆਪਣੇ ਵਾਲ ਛੋਟੇ ਕਰਵਾ ਲਏ ਹਨ।
ਛੱਡ leave ਬੱਚੇ ਨੇ ਖਾਣਾ ਅੱਧਾ ਖਾ ਕੇ ਛੱਡ ਦਿੱਤਾ।
ਛੈਣੀ a black smith's tool to cut iron ਲੁਹਾਰ ਨੇ ਛੈਣੀ ਨਾਲ ਲੋਹੇ ਦੇ ਪੱਤਰੇ ਦੇ ਦੋ ਟੁਕੜੇ ਕਰ ਦਿੱਤੇ।
ਛੈਣੇ a pair of cymbols ਢੋਲਕੀ ਛੈਣੇ ਪੰਜਾਬ ਦੇ ਰਵਾਇਤੀ ਸਾਜਾਂ ਵਿੱਚੋਂ ਹਨ।
ਛੱਤ roof ਗਰਮੀ ਕਾਰਨ ਲੋਕ ਆਪਣੀਆਂ ਛੱਤਾਂ ਤੇ ਸਾਉਂਦੇ ਸਨ।
ਛੇਤੀ soon ਪਤਨੀ ਨੇ ਪਤੀ ਨੂੰ ਸ਼ਾਮ ਨੂੰ ਛੇਤੀ ਘਰ ਆਉਣ ਲਈ ਆਖਿਆ।
ਛਿੱਤਰ shoe ਮੇਰੀ ਜੁਤੀ ਦਾ ਇੱਕ ਛਿੱਤਰ ਗੁੰਮ ਗਿਆ ਹੈ।
ਛਤੀਰ wood log ਤਰਖਾਣ ਨੇ ਛਤੀਰ ਚੀਰ ਕੇ ਕੁਰਸੀਆਂ ਮੇਜ ਬਣਾਏ।
ਛੱਤੜੀ umbrella ਧੁਪ ਵਿੱਚ ਛੱਤੜੀ ਲੈ ਕੇ ਚਲੋ।
ਛੰਨ a hut made of straw ਬੁਢੇ ਸਾਧੂ ਦੀ ਛੰਨ ਨੂੰ ਅੱਗ ਲਗ ਗਈ।
ਛਨਕਾਰ sound of anklets' bells ਮੁਟਿਆਰ ਦੀਆਂ ਪੰਜੇਬਾਂ ਦੀ ਛਨਕਾਰ ਗੱਭਰੂ ਨੂੰ ਪਿਆਰੀ ਲੱਗੀ।
ਛਾਨਣੀ sheive ਛਾਨਣੀ ਨਾਲ ਆਟਾ ਛਾਣਕੇ ਛਿਲਕਾ ਅਲੱਗ ਕਰ ਲਉ।
ਛਾਪਾ 1. print ਕੱਪੜੇ ਤੇ ਛਾਪਾ ਕਰਕੇ ਕਢਾਈ ਕਰਵਾਈ ਹੋਈ ਸੀ। 2. raid ਪੁਲੀਸ ਨੇ ਅਤੰਕੀਆਂ ਦੇ ਅੱਡੇ ਤੇ ਛਾਪਾ ਮਾਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਛਾਪਾਖਾਨਾ press ਕਿਤਾਬ ਛਪਣ ਲਈ ਛਾਪੇਖਾਨੇ ਭੇਜ ਦਿੱਤੀ ਗਈ ਹੈ।
ਛਪਾਈ printing ਕਿਤਾਬ ਦੀ ਛਪਾਈ ਦਾ ਕੰਮ ਪੂਰਾ ਹੋ ਗਿਆ ਹੈ।
ਛੱਪੜ pond ਛੱਪੜ ਪਛੂਆਂ ਲਈ ਪਾਣੀ ਦੇ ਸੋਮੇ ਦਾ ਕੰਮ ਕਰਦਾ ਹੈ।
ਛਿਪਣਾ hide ਚੋਰ ਭੀੜ ਵਿੱਚ ਛਿਪ ਗਿਆ।
ਛਬੀ reputation ਧੋਖੇ-ਧੜੀ ਦੇ ਕੇਸ ਨੇ ਕੰਪਨੀ ਦੀ ਛਬੀ ਵਿਗਾੜ ਦਿੱਤੀ ਹੈ।
ਛਾਬਾ one side of a weighing scale ਤੱਕੜੀ ਦੇ ਛਾਬੇ ਵਿੱਚ ਬੋਰੀ ਰੱਖੋ। also ਛਾਬੜਾ
ਛਮ-ਛਮ producing sound of falling drops ਮੀਂਹ ਛਮ-ਛਮ ਕਰਕੇ ਵਰਿਆ।
ਛੁਰੀ dagger ਇੱਕ ਗਦਾਰ ਨੇ ਗੁਰੂ ਗੋਬਿੰਦ ਸਿੰਘ ਦੇ ਛੁਰਾ ਮਾਰ ਦਿੱਤਾ।
ਛਾਲ jump ਸਰਗੀ ਬੁਬਕਾ ਰੂਸ ਦਾ ਮਸ਼ਹੂਰ ਉਚੀ ਛਾਲ ਮਾਰਨ ਵਾਲਾ ਖਿਡਾਰੀ ਸੀ।
ਛਾਲਾ blister ਨੰਗੇ ਪੈਰ ਚਲਣ ਨਾਲ ਸਾਡੇ ਪੈਰਾਂ ਵਿੱਚ ਛਾਲੇ ਪੈ ਗਏ ਸਨ।
ਛੱਲੀ corn cob ਅਸੀਂ ਛੱਲੀਆਂ ਭੁੰਨ ਕੇ ਖਾਧੀਆਂ।
ਛੋਲੇ grams ਹਰੇ ਛੋਲੇ ਬਹੁਤ ਅੱਛੇ ਬਣਦੇ ਹਨ।
ਛਿਲਕਾ peel; skin of fruit etc. ਕੇਲੇ ਦਾ ਛਿਲਕਾ ਰਸਤੇ ਵਿੱਚ ਨਾ ਸੁਟੋ, ਇਹ ਖਤਰਨਾਕ ਹੋ ਸਕਦਾ ਹੈ। also ਛਿੱਲੜ
ਛੱਵੀ a sharp edged weapon with a long handle ਲੜਾਈ ਵਿੱਚ ਛੱਵੀਆਂ ਅਤੇ ਨੇਜੇ ਚੱਲੇ।
ਛੜਾ overaged bachelor ਛੜਿਆ ਬਾਰੇ ਬਹੁਤ ਗੀਤ ਮਿਲਦੇ ਹਨ।
ਛੇੜਨਾ do something with an intention to irritate someone ਚਿੜੀਆਂ ਨੂੰ ਨਾ ਛੇੜੋ।
ਛੜਨਾ glean ਔਰਤ ਨੇ ਛੱਜ ਨਾਲ ਕਣਕ ਛੜੀ।
ਛਿੜਨਾ start ਉਚੀ ਅਵਾਜ ਨਾਲ ਮੇਰੇ ਸਿਰ ਪੀੜ ਛਿੜ ਪਈ।