Punjabi/Dictionary/ਡ

ਡਊ having abnormally big body ਇਹ ਡਊ ਜੇਹਾ ਕੁੱਤਾ ਸੁੰਦਰ ਨਹੀ ਹੈ।
ਡੁਸਕਣਾ sob ਡਾਂਟ ਸੁਣ ਕਿ ਵਿਦਿਆਰਥੀ ਡੁਸਕਣ ਲਗ ਪਿਆ।
ਡੱਸਣਾ poisionous bite ਸੱਪ ਨੇ ਕਿਸਾਨ ਨੂੰ ਡੱਸ ਲਿਆ।
ਡਾਹੁਣਾ place something to sit or sleep on ਮੇਜਬਾਨ ਨੇ ਪ੍ਰਾਉਣੇ ਲਈ ਮੰਜਾ ਡਾਹਿਆ।
ਡੋਂਹਣਾ a large container used by milkmen to carry milk ਦੋਧੀ ਨੇ ਡੋਂਹਣੇ ਦੁੱਧ ਨਾਲ ਭਰ ਦਿੱਤੇ।
ਡੱਕ small wooden piece ਔਰਤ ਨੇ ਚੁੱਲ੍ਹੇ ਵਿੱਚ ਡੱਕ ਜਲਾਏ।
ਡੱਕਾ cork ਬੋਤਲ ਡੱਕੇ ਨਾਲ ਬੰਦ ਕਰ ਦਿਉ।
ਡੰਕਾ a large military drum struck to signal start of battle ਰਣਜੀਤ ਸਿੰਘ ਦੀ ਫੌਜ ਨੇ ਕਈ ਯੁੱਧ ਡੰਕੇ ਦੀ ਚੋਟ ਤੇ ਜਿੱਤੇ।
ਡਕਾਰ burp ਰੱਜ ਕੇ ਖਾਣਾ ਖਾ ਕੇ ਉਸਨੇ ਇੱਕ ਉਚੀ ਜੇਹੀ ਡਕਾਰ ਮਾਰਿਆ।
ਡਾਕੂ dacoit ਡਾਕੂ ਲੁਟ ਮਾਰ ਤੋਂ ਬਾਅਦ ਭੱਜ ਗਏ।
ਡਾਕੀਆ postman ਡਾਕੀਆ ਪੱਤਰ ਲੈ ਕੇ ਆਇਆ।
ਡੱਕਣਾ stop ਤ੍ਰਿਕਾਲਾਂ ਸਮੇਂ ਯੁੱਧ ਡੱਕ ਦਿੱਤਾ ਜਾਂਦਾ ਸੀ।
ਡੰਗ sting ਸਪੇਰੇ ਸੱਪ ਦਾ ਡੰਗ ਕੱਢ ਦਿੰਦੇ ਹਨ।
ਡੀਂਗ brag ਖਿਡਾਰੀ ਫੋਕੀਆਂ ਡੀਂਗਾ ਮਾਰਦੇ ਸਨ ਬਾਅਦ ਵਿੱਚ ਕਮਜੋਰ ਟੀਮ ਤੋਂ ਵੀ ਹਾਰ ਗਏ।
ਡੱਗਾ a large drum ਪੁਰਾਣੇ ਸਮੇਂ ਯੁੱਧ ਦੀ ਸ਼ੁਰੂਆਤ ਡੱਗਾ ਵਜਾ ਕੇ ਕੀਤੀ ਜਾਂਦੀ ਸੀ।
ਡਿਗਣਾ fall ਲੜਕਾ ਛੱਤ ਤੋਂ ਡਿਗ ਪਿਆ।
ਡੰਗਰ animal ਕਿਸਾਨ ਆਪਣੇ ਡੰਗਰ ਚਰਾ ਰਿਹਾ ਸੀ।
ਡੂੰਘਾ deep ਖੂਹ ਕਾਫੀ ਡੂੰਘਾ ਹੈ।
ਡਾਚੀ female camel ਸੌਦਾਗਰ ਨੇ ਸਾਰਾ ਮਾਲ ਡਾਚੀ ਉਪਰ ਲੱਦ ਲਿਆ।
ਡੱਟਣਾ stand up and defend or do something difficult ਫੌਜਾਂ ਸਰਹੱਦ ਤੇ ਡੱਟ ਗਈਆਂ।
ਡਾਟ a hindrance in free flow of water etc. ਡਾਟ ਲੱਗਣ ਨਾਲ ਨਹਿਰ ਟੁਟ ਗਈ।
ਡਾਂਟ rebuke ਡਾਂਟ ਸੁਣ ਕਿ ਵਿਦਿਆਰਥੀ ਡੁਸਕਣ ਲਗ ਪਿਆ।
ਡਿਠਾ seen ਅਸੀਂ ਡਿਠਾ ਅਣਡਿਠਾ ਕਰ ਦਿੱਤਾ। also ਦੇਖਿਆ
ਡੱਡੂ frog ਵਿਦਿਆਰਥੀਆਂ ਨੇ ਪ੍ਰਯੋਗਸ਼ਾਲਾ ਵਿੱਚ ਡੱਡੂ ਤੇ ਕਈ ਪ੍ਰਯੋਗ ਕੀਤੇ।
ਡੰਡਾ stick ਅਧਿਆਪਕ ਨੂੰ ਡੰਡਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਡਾਢਾ very strict and tending to use force ਵਿਦਿਆਰਥੀ ਡਾਢੇ ਅਧਿਆਪਕ ਤੋਂ ਹਮੇਸ਼ਾਂ ਡਰਦੇ ਰਹਿੰਦੇ ਸਨ। also ਜਾਬਰ
ਡੂੰਨਾ a plate made tree leaves ਕਈ ਜਗ੍ਹਾ ਹਾਲੇ ਵੀ ਡੂੰਨੇ ਦਾ ਇਸਤੇਮਾਲ ਹੁੰਦਾ ਹੈ।
ਡੱਫਣਾ eat (used in a derogatory sense) ਅਬਦਾਲੀ ਪੰਜਾਬ ਦਾ ਸੱਭ ਕੁੱਝ ਡੱਫ ਜਾਂਦਾ ਸੀ।
ਡੱਬ spots ਕੁੱਤੇ ਦੇ ਸਾਰੇ ਸਰੀਰ ਤੇ ਡੱਬ ਪਏ ਸਨ।
ਡੱਬਾ box ਮੈਂ ਆਪਣਾ ਦੁਪਹਿਰ ਦਾ ਖਾਣਾ ਡੱਬੇ ਵਿੱਚ ਨਾਲ ਲੈ ਜਾਂਦਾ ਹਾਂ।
ਡੁਬਣਾ sink ਜਹਾਜ ਸਮੁੰਦਰ ਵਿੱਚ ਡੁੱਬ ਗਿਆ।
ਡੂੰਮ a person of low birth ਡੂੰਮਾਂ ਦੀ ਜਿੰਦਗੀ ਅਸਾਨ ਨਹੀਂ ਹੁੰਦੀ।
ਡਮਰੂ a music intrument ਕਲੰਦਰ ਹਮੇਸ਼ਾਂ ਆਪਣੇ ਹੱਥ ਵਿੱਚ ਡਮਰੂ ਰੱਖਦਾ ਹੈ।
ਡੂੰਮਣਾ beehive ਡੂੰਮਣੇ ਨਾਲ ਛੇੜ ਛਾੜ ਖਤਰੇ ਭਰੀ ਹੁੰਦੀ ਹੈ।
ਡਰ fear ਸ਼ੇਰ ਦੇਖ ਕਿ ਅਸੀਂ ਡਰ ਨਾਲ ਡੌਰ ਭੌਰ ਹੋ ਗਏ।
ਡੇਰਾ halting place ਅਸੀ ਪਹਾੜੀ ਤੇ ਹੀ ਡੇਰਾ ਲਾ ਲਿਆ।
ਡੋਰ string to fly kite etc. ਪਤੰਗ ਇਤਨੀ ਉਚੀ ਚੜ੍ਹੀ ਕਿ ਸਾਰੀ ਡੋਰ ਲੱਗ ਗਈ।
ਡੌਰ in a stunned state ਸ਼ੇਰ ਦੇਖ ਕਿ ਅਸੀਂ ਡਰ ਨਾਲ ਡੌਰ ਭੌਰ ਹੋ ਗਏ।
ਡੇਲਾ 1. eyeball ਦੁਰਘਟਨਾ ਵਿੱਚ ਉਸਦੀ ਅੱਖ ਦਾ ਡੇਲਾ ਬਾਹਰ ਆ ਗਿਆ। 2. a kind of pickle ਡੇਲੇ ਦਾ ਆਚਾਰ ਬਹੁਤ ਸਵਾਦ ਬਣਦਾ ਹੈ।
ਡੌਲਾ the upper arm musle ਪਹਿਲਵਾਨ ਦੇ ਡੌਲੇ ਬਹੁਤ ਮੋਟੇ ਹਨ।
ਡੋਲੀ planquin ਵਹੁਟੀ ਡੋਲੀ ਵਿੱਚ ਬੈਠ ਕੇ ਸਹੁਰੇ ਗਈ।
ਡੋਲੂ a pot to carry water or milk etc. ਦੋਧੀ ਨੇ ਡੋਲੂ ਵਿੱਚ ਦੁੱਧ ਪਾ ਕਿ ਫੜਾਇਆ।
ਡੋਲਣਾ waver ਹਰ ਤਰਾਂ ਦੇ ਲਾਲਚ ਅਤੇ ਡਰਾਵੇ ਦੇ ਬਾਵਜੂਦ ਸਾਹਿਬਜਾਦੇ ਡੋਲੇ ਨਹੀ।
ਡੋਲ੍ਹਣਾ pour out ਡੋਲੂ ਵਿੱਚੋਂ ਸਾਰਾ ਦੁਧ ਡੁਲ੍ਹ ਗਿਆ।