Punjabi/Dictionary/ਠ
ਠ
editੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਠੇਸ disappointment ਪਤੀ ਦੀ ਬੇਵਫਾਈ ਤੋਂ ਕੈਥਰੀਨ ਨੂੰ ਬਹੁਤ ~ ਪਹੁੰਚੀ।
ਠੋਸ solid ਦੁਰਘਟਨਾ ਤੋਂ ਬਾਅਦ ਡਾਕਟਰ ਨੇ ਉਸਦਾ ਹਰ ਤਰ੍ਹਾ ਦਾ ~ ਖਾਣਾ ਬੰਦ ਕਰ ਦਿੱਤਾ।
ਠੁਸ fail to blast off ਕਈ ਬੰਬ ਨਹੀਂ ਚੱਲੇ ਬਲਕਿ ~ ਹੋ ਗਏ।
ਠੋਸਣਾ make somebody accept something unwillingly ਵਿਦਿਆਰਥੀਆਂ ਤੇ ਉਹਨਾਂ ਦੀ ਮਰਜੀ ਦੇ ਖਿਲਾਫ ਪੜ੍ਹਾਈ ਨਾ ਠੋਸੋ।
ਠੂਸਣਾ put too many or too much into something ਕਾਫੀ ਸਾਰੇ ਪੰਛੀ ਪਿੰਜਰੇ ਵਿੱਚ ਠੂਸੇ ਹੋਏ ਸਨ।
ਠੂਹਾਂ scorpion ਪੰਜਾਬ ਵਿੱਚ ਠੂੰਹੇ ਆਮ ਨਹੀਂ ਮਿਲਦੇ।
ਠੇਹਰਾ old and weak ਬੁੱਢੇ ਠੇਹਰੇ ਬੰਦੇ ਨੂੰ ਹਰ ਕਿਸੇ ਨੇ ਮਦਦ ਦੀ ਪੇਸ਼ਕਸ਼ ਕੀਤੀ।
ਠਹਾਕਾ loud laughter ਇਹ ਗਲ ਸੁਣਕੇ ਪ੍ਰਾਹੁਣਾ ਠਹਾਕੇ ਮਾਰ ਕੇ ਹੱਸ ਪਿਆ।
ਠਾਕਾ engagement ਇੱਸ ਨੌਜਵਾਨ ਨੂੰ ~ ਲਗ ਗਿਆ ਹੈ।
ਠਿਕਾਣਾ see ਪਿੰਡਦੇ ਵਸਨੀਕਾਂ ਨੂੰ ਠੱਗ ਦੇ ਠਿਕਾਣੇ ਦਾ ਪਤਾ ਲਗ ਗਿਆ ਸੀ। also ਟਿਕਾਣਾ
ਠੋਕਣਾ drive into with hammer etc. ਕਿਸਾਨ ਨੇ ਕਿੱਲਾ ਠੋਕ ਕੇ ਘੋੜੇ ਨੂੰ ਬੰਨ੍ਹ ਦਿੱਤਾ। also ਗੱਡਣਾ
ਠੀਕ correct ਅਸੀਂ ~ ਦਿਸ਼ਾ ਵਲ ਜਾ ਰਹੇ ਸੀ।
ਠੀਕਰ broken piece of pottery ਪੁਰਾਣੇ ਜਮਾਨੇ ਦੇ ਟੁਟੇ ਭੱਜੇ ਠੀਕਰਾਂ ਨੂੰ ਜੋੜ ਕੇ ਘੜਾ ਦੋਬਾਰਾ ਤਿਆਰ ਹੋ ਗਿਆ। ~ ~ ਹੋ ਜਾਣਾ = to break apart
ਠਾਕੁਰ 1. god ਸ਼ਿਵ ਰਾਤਰੀ ਨੂੰ ਸੱਭਨੇ ~ ਦੁਆਰੇ ਪੂਜਾ ਕੀਤੀ। 2. a village chieftain ~ ਸਾਰੇ ਪਿੰਡ ਦਾ ਧਿਆਨ ਰੱਖਦਾ ਸੀ।
ਠੋਕਰ get hit and fall down ਉਸਨੂੰ ਠੋਕਰਾਂ ਖਾ ਖਾ ਕੇ ਹੀ ਸਫਲਤਾ ਪ੍ਰਾਪਤ ਹੋਈ।
ਠੱਗ thug ~ ਉਸਨੂੰ ~ ਕੇ ਵਾਪਸ ਭੇਜ ਦਿੱਤਾ।
ਠੂੰਗਾ peck ਕਾਂ ਮੱਝ ਦੇ ਉਪਰ ਬੈਠ ਕੇ ਉਸਨੂੰ ਠੂੰਗੇ ਮਾਰ ਰਿਹਾ ਸੀ।
ਠੱਠਾ joke ਦੋਸਤ ਆਪਸ ਵਿੱਚ ਹਾਸਾ ਠੱਠਾ ਕਰ ਰਹੇ ਸਨ।
ਠੇਡਾ stumble ਮੈਨੂੰ ਰਸਤੇ ਵਿੱਚ ਪਏ ਪੱਥਰ ਨਾਲ ਠੇਡਾ ਲਗ ਗਿਆ।
ਠੁੱਡ hit with foot ਸਿਪਾਹੀ ਨੇ ਚੋਰ ਨੂੰ ਠੁੱਡ ਮਾਰਿਆ ਅਤੇ ਫੜ ਲਿਆ।
ਠੋਡੀ chin ਉਸਦੀ ਠੋਡੀ ਤੇ ਕਾਲਾ ਤਿਲ ਹੈ।
ਠੰਢ cold ਬਰਫਬਾਰੀ ਨਾਲ ~ ਠੰਢ ਬਹੁਤ ਵਧ ਗਈ ਹੈ।
ਠਾਣ ਲੈਣਾ make determination to do something ਠਾਣ ਲਿਆ ਜਾਵੇ ਤਾਂ ਕੁੱਝ ਵੀ ਮੁਸ਼ਕਿਲ ਨਹੀਂ ਹੈ।
ਠਾਣਾ police station ਚੋਰ ਨੂੰ ਠਾਣੇ ਲਿਆਂਦਾ ਗਿਆ। ਠਾਣੇਦਾਰ = police station head officer
ਠਿਬੀ destabilizing a walking or running person by striking at his leg near foot from behind ਕਬੱਡੀ ਵਿੱਚ ~ ਲਗਾਉਣਾ ਗਲਤ ਨਹੀਂ ਹੈ।
ਠਰਕ propensity to do something because one take pleasure (often physical) in it ਮੁੰਡੇ ਕੁੜੀਆਂ ਨਾਲ ਗੱਲਾਂ ਕਰਨ ਬਹੁਤ ~ ਹੈ।
ਠਰਨਾ feel cold ਠੰਡ ਵਿੱਚ ਅਸੀਂ ਬਹੁਤ ਠਰ ਗਏ ਸੀ।
ਠਰੰਮਾ cool, calm and without hurry ਉਹ ਹਰ ਕੰਮ ਠਰੰਮੇ ਨਾਲ ਕਰਦਾ ਹੈ।
ਠੱਲ੍ਹ stop ਬਾਰਸ਼ ਨੂੰ ~ ਪੈ ਚੁੱਕੀ ਹੈ।
ਠੇਲ੍ਹਾ hand card ਸਾਰਾ ਸਮਾਨ ਠੇਲ੍ਹੇ ਤੇ ਲਿਆਂਦਾ ਗਿਆ।