ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
|
ਉਸਤਤ praise ਚੰਗੇ ਕੰਮ ਕਰਨ ਵਾਲਿਆਂ ਦੀ ਸੱਭ ~ ਕਰਦੇ ਹਨ। ਉਸਤਾਦ guide; teacher ~ ਦੀ ਹਮੇਸ਼ਾਂ ਇੱਜਤ ਕਰੋ। ਉਸਤਰਾ an intrument of hairdresser to shave hair ਹਜਾਮ ਨੇ ਮੇਰੇ ਸਿਰ ਤੇ ~ ਫੇਰ ਦਿੱਤਾ। ਉਸਾਰਨਾ construct ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਨੇ ਸੰਗਤਾਂ ਦੀ ਮਦਦ ਨਾਲ ਉਸਾਰਿਆ। ਉਹ he or that(also ਉਸ, used only with a preposition following it); they; those
- ਉਹਨੂੰ/ਉਸਨੂੰ to him(pl ਉਹਨਾਂ ਨੂੰ); ਉਹਦਾ/ਉਸਦਾ his or her(pl ਉਹਨਾਂ ਦਾ); ਉਹਦੇ/ਉਸਦੇ (pl ਉਹਨਾਂ ਦੇ) his (many things belonging or attributed to him)
ਉਹਲਾ screen or hidden by ਕੰਧ ਦਾ ~ ਬਾਗ ਨੂੰ ਦਿਸਣ ਨਹੀਂ ਦਿੰਦਾ ਸੀ। ਉੱਕਾ but nothing ਉਹ ~ ਹੀ ਮੂਰਖ ਹੈ। ~ ਪੁਕਾ = in all ਉਕਰਿਆ engraved; written or drawn in raised style ਮੰਦਰ ਦੀਆਂ ਕੰਧਾਂ ਉਪਰ ~ ਚਿਤਰ ਸੁੰਦਰ ਹੈ। ਉਖਲੀ small deepish pit to manually dehusk rice ~ ਵਿੱਚ ਸਿਰ ਤਾਂ ਮੋਹਲਿਆਂ ਦਾ ਕੀ ਡਰ। i.e. have no fear after you take a risk. ਉਖੜਨਾ uproot ਰੁਖ ਜੜ੍ਹ ਤੋਂ ਉਖੜ ਗਿਆ ਸੀ। ਉਗਣਾ grow or sprout ਛੋਲੇ ਉਗ ਕੇ ਜਮੀਨ ਵਿੱਚੋਂ ਬਾਹਰ ਆ ਗਏ ਸਨ। ਉਂਗਲ fingure ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਗਲਨਾ to throw out from stomach; speak out; let a secret out; ਕੋਤਵਾਲ ਦੀ ਕੁੱਟ ਤੋਂ ਡਰਦੇ ਉਸਨੇ ਸੱਭ ਕੁਝ ਉਗਲ ਦਿੱਤਾ।
- ਜਹਿਰ ~ or ਅੱਗ ~ give a fiery speech full of hatred; ਨੇਤਾ ਨੇ ਇੱਕ ਖਾਸ ਭਾਈਚਾਰੇ ਖਿਲਾਫ ਬਹੁਤ ~ ਉਗਲਿਆ।
ਉਘਾ famous ਨਾਨਕ ਸਿੰਘ ਪੰਜਾਬੀ ਦਾ ਇੱਕ ~ ਨਾਵਲਕਾਰ ਸੀ। ਉਚਾ high ~ ਰੁਖ ਬਹੁਤੀ ਛਾਂ ਨਹੀਂ ਦਿੰਦਾ। ਉਚੇਚਾ special ਮੈਂ ਤੁਹਾਨੂੰ ~ ਸੱਦਾ ਦਿੰਦਾ ਹਾਂ। also ਵਿਸ਼ੇਸ਼ ਉੱਚਤ appropriate ਬੱਚਿਆਂ ਨੂੰ ਮਾਰਨਾ ~ ਨਹੀਂ। ਉਛਲਨਾ jump; leap ਝਰਨੇ ਵਿੱਚੋਂ ਪਾਣੀ ਉਛਲ ਉਛਲ ਬਾਹਰ ਆਇਆ। ਉਂਜ otherwise ਮੈਂ ਵਿਹਲਾ ਨਹੀ ਹੋਵਾਂਗਾ ~ ਕੋਈ ਖਾਸ ਰੁਝੇਵਾਂ ਵੀ ਨਹੀਂ ਹੈ। also ਵੈਸੇ ਉਜਾਗਰ illuminate or throw light on ਭਾਈ ਨੇ ਗੁਰਬਾਣੀ ਦੇ ਕਈ ਪਹਿਲੂ ਉਜਾਗਰ ਕੀਤੇ। ਉਜਰ objection ਮੈਨੂੰ ਤੁਹਾਡੇ ਇੱਥੇ ਆਉਣ ਤੇ ਕੋਈ ~ ਨਹੀਂ ਹੈ। ਉਜਵਲ bright ਮਿਹਨਤੀ ਵਿਦਿਆਰਥੀਆਂ ਦਾ ਭਵਿੱਖ ~ ਹੋਵੇਗਾ। also ਉਜਲ and ਉਜਲਾ ਉਜੜਨਾ get uprooted ਹੜ੍ਹਾਂ ਕਾਰਨ ਕਈ ਲੋਕ ਉਜੜ ਕੇ ਬਰਬਾਦ ਹੋ ਗਏ। ਓਟ protection; help ਸੱਭਨੂੰ ਰੱਬ ਦੀ ~ ਮਿਲਦੀ ਹੈ। ਉਠ rise; wake up ਸਵੇਰ ਹੋ ਗਈ ~ ਜਾਉ। ਊਠ camel ~ ਕਾਫੀ ਉੱਚਾ ਹੈ। ਉਡਣਾ fly ਅਕਾਸ਼ ਵਿੱਚ ਪਤੰਗਾਂ ਉਡ ਰਹੀਆਂ ਸਨ। ਊਣਾ not full ਦੁਧ ਵਾਲਾ ਗਿਲਾਸ ਕਾਫੀ ~ ਸੀ।
|
ਉਤੇ on; above; upon; on top; before ਮੇਜ ~ ਕਪੜਾ ਹੈ। see also ਉਪਰ ਉਤਸੁਕ eager ਕੁੜੀ ਆਪਣੇ ਨਵੇਂ ਘਰ ਜਾਣ ਲਈ ~ ਸੀ। also ਉਤਾਵਲਾ ਉਤਮ superb; excellent ਰੋਗੀਆਂ ਦੀ ਸੇਵਾ ਕਰਨਾ ਇੱਕ ~ ਖਿਆਲ ਸੀ। ਉਤਰ 1. answer; ਸੱਭ ਵਿਦਿਆਰਥੀਆਂ ਦਾ ~ ਠੀਕ ਹੈ। 2. north ਭਾਰਤ ਦੇ ~ ਵਿੱਚ ਨੇਪਾਲ ਅਤੇ ਚੀਨ ਹਨ। 3. climb down ਬਾਂਦਰ ਰੁੱਖ ਤੋਂ ਹੇਠਾਂ ~ ਆਇਆ। ਉਤਾਵਲਾ eager ਕੁੜੀ ਆਪਣੇ ਨਵੇਂ ਘਰ ਜਾਣ ਲਈ ~ ਸੀ। also ਉਤਸੁਕ ਉਥੇ there ~ ਸਭ ਮੌਜੂਦ ਸਨ। ਉਥਾਨ promotion; rise ਸਿੱਖ ਰਾਜ ਦਾ ~ ਅਤੇ ਪੱਤਨ ਦੋਨੋ ਤੇਜੀ ਨਾਲ ਹੋਏ। ਉਦਾਸ sad ਮੈਂ ਉਸਨੂੰ ਕਦੇ ~ ਨਹੀਂ ਦੇਖਿਆ। ਉਦਮ initiative ਪਿੰਡ ਵਾਲਿਆਂ ਆਪ ~ ਕਰਕੇ ਸਕੂਲ ਬਣਾਇਆ ਹੈ। ਉਦਾਰ liberal ਭਾਰਤ ਦੀ ਆਜਾਦੀ ਵਿੱਚ ~ਧੜੇ ਦਾ ਮਹੱਤਵ-ਪੂਰਣ ਯੋਗਦਾਨ ਰਿਹਾ। ਓਦਰਨਾ to feel home sick ਬੱਚਾ ਕਾਫੀ ਦੇਰ ਘਰ ਤੋਂ ਬਾਹਰ ਰਹਿਣ ਕਾਰਨ ਕਾਫੀ ~ ਹੋ ਗਿਆ ਸੀ। ਉਧਰ that side; that way ਉਥੇ ਸੱਪ ਹੈ ~ ਨਾ ਜਾਵੋ। also ਓਧਰ ਉਧਾਰ loan ਕੋਸ਼ਿਸ਼ ਕਰੋ ~ ਨਾ ਲੈਣਾ ਪਵੇ। ਉਧੇੜਨਾ unknit or comming off of seam ਕਪੜੇ ਦੀ ਸੀਊਣ ਉਧੇੜ ਦਿਉ ਜੀ। ਉਨ wool; ਤੁਹਾਡੇ ਕੱਪੜੇ ~ ਦੇ ਬਣੇ ਹਨ, ਗਰਮ ਹੋਣਗੇ। adj ਊਨੀ woolen ਉਨੀ nineteen ~ ਜਮਾਂ ਇੱਕ ਵੀਹ ਹੁੰਦੇ ਹਨ। ਉਪਾਅ cure ~ ਨਾਲੋਂ ਪ੍ਰਹੇਜ ਚੰਗਾ ਹੁੰਦਾ ਹੈ। ਉਪਾਸਨਾ pray to god ਭਗਤ ਸ਼ਿਵ ਦੀ ~ ਕਰਦਾ ਹੈ। ਉਪਹਾਰ gift ਬੱਚੇ ਨੂੰ ਜਨਮ ਦਿਨ ਤੇ ਬਹੁਤ ~ ਮਿਲੇ। ਉਪਕਾਰ selfless deed ~ ਕਰਨ ਵਾਲੇ ਹਮੇਸ਼ਾਂ ਖੁਸ਼ ਰਹਿੰਦੇ ਹਨ। ਉਪਜ yield ਕਿਸਾਨ ਆਪਣੀ ~ ਮੰਡੀ ਵਿੱਚ ਵੇਚ ਆਇਆ ਹੈ। adj ਉਪਜਾਊ fertile ਉਪਾਧੀ title ਗਾਂਧੀ ਨੂੰ ਲੋਕਾਂ ਨੇ ਮਹਾਤਮਾ ਦੀ ~ ਦਿੱਤੀ। ਉਪਰ up; above; top ਕੋਠੇ ~ ਚੁਬਾਰਾ ਹੈ = there is another room on the ground floor room. ਓਪਰਾ stranger ਓਪਰੇ ਬੰਦੇ ਕੋਲੋ ਕੁਝ ਨਾ ਲਵੋ। ਉਪਰੰਤ after ਖਾਣਾ ਖਾਣ ~ ਸੱਭ ਨੇ ਅਰਾਮ ਕੀਤਾ। also ਮਗਰੋਂ, ਬਾਅਦ or ਪਿੱਛੋਂ ਉਪਰਾਲਾ effort ਪਿੰਡ ਵਲੋਂ ਸਕੂਲ ਚਲਾਉਣਾ ਇੱਕ ਚੰਗਾ ~ ਹੈ। ਉਬਾਸੀ yawn ਥੱਕੇ ਹੋਏ ਮਜਦੂਰ ਨੇ ~ ਲਈ। ਉਬਾਲ boil ਦੁੱਧ ਹਮੇਸਾਂ ~ ਕਿ ਪੀਉ। ਉਭਰ to come up ਕੰਪਨੀ ਆਪਣੇ ਘਾਟੇ ਤੋਂ ~ ਨਹੀ ਸਕੀ। ਉਮੀਦ hope ਦੁਨੀਆਂ ~ ਦੇ ਸਿਰ ਜਿਊਂਦੀ ਹੈ। ਉਮੀਦਵਾਰ candidate ਦਲ ਦੇ ਸਾਰੇ ~ ਚੋਂਣ ਹਾਰ ਗਏ। ਉਮਰ age ਬੱਚੇ ਦੀ ~ ਛੇ ਸਾਲ ਹੈ। ਉਰਲਾ on the near side ਤੁਹਾਨੂੰ ਦਰਿਆ ਦੇ ਉਰਲੇ ਕਿਨਾਰੇ ਕਿਸ਼ਤੀ ਮਿਲ ਜਾਵੇਗੀ। ਉਲੂ owl ~ ਰਾਤ ਨੂੰ ਸ਼ਿਕਾਰ ਕਰਦਾ ਹੈ। ਉਲੰਘਣਾ break a rule ਨਿਯਮਾਂ ਦੀ ~ ਨਾ ਕਰੋ। ਉਲਝਣ a knot; a difficult situation ਤੁਸੀਂ ਬਹੁਤ ਵੱਡੀ ~ ਵਿੱਚ ਹੋ। ਉਲਝਣਾਂ get entangled; ਬਦਮਾਸ਼ਾਂ ਨਾਲ ਕਦੇ ਨਾ ਉਲਝੋ। ਉਲਟਾ reverse; inverse; upside down ਪਾਣੀ ਦੇ ਭਰੇ ਗਿਲਾਸ ਨੂੰ ~ ਕਰਨ ਨਾਲ ਪਾਣੀ ਡੁੱਲ੍ਹ ਜਾਵੇਗਾ। ਉਲਟੀ vomit ~ ਕਰਨ ਨਾਲ ਉਸਦਾ ਪੇਟ ਸਾਫ ਹੋ ਗਿਆ। ਉਲਾਂਭਾ complaint ਗੁਆਂਢਣ ਨੇ ਬੱਚੇ ਦੀ ਸੈਤਾਨੀ ਬਾਰੇ ਉਸਦੀ ਮਾਂ ਨੂੰ ~ ਦਿੱਤਾ। ਉਲਰਨਾ lean ਕੁਤਬ ਮਿਨਾਰ ਇੱਕ ਪਾਸੇ ~ ਗਿਆ ਹੈ। ਓੜਕ in the end ~ ਸਚਾਈ ਦੀ ਜਿੱਤ ਹੋਈ।
|